ਦੁਨੀਆ ਦੇ ਕੁੱਝ ਗਿਣੇ-ਚੁਣੇ ਜਲਾਦਾਂ ਵਿੱਚੋਂ ਇੱਕ ਸਾਡੇ ਦੇਸ਼ ਦੀ ਫੌਜ ਤੇ ਪੁਲਸ, ਜਿਸ ਵਿੱਚ ਸਿਰੇ ਦੇ ਜ਼ਾਲਮ, ਦੁਸ਼ਟ ਤੇ ਭ੍ਰਿਸ਼ਟ ਕਰਮਚਾਰੀਆਂ ਤੇ ਅਫ਼ਸਰਾਂ ਦੀ ਤਾਇਨਾਤੀ ਆਪਣੇ ਅਕਾਵਾਂ ਦੇ ਹੁਕਮ ਹੇਠ ਲੋਕਾਂ ਉੱਪਰ ਜ਼ੁਲਮੋ-ਤਸ਼ੱਸ਼ਦ ਕਰਨ ਲਈ ਕੀਤੀ ਜਾਂਦੀ ਹੈ।
ਇਨਸਾਨੀਅਤ ਵਰਗੇ ਗੁਣ ਤਾਂ ਇਨ੍ਹਾਂ ਦੇ ਦਿਮਾਗ਼ ਵਿੱਚੋਂ ਭਰਤੀ ਹੋਣ ਸਮੇਂ ਹੀ ਕੱਢ ਦਿੱਤੇ ਜਾਂਦੇ ਹਨ, ਮਗਰੋਂ ਤਾਂ ਫੀਤੀਆਂ ਲਵਾਉਣ ਤੇ ਤਰੱਕੀਆਂ ਲੈਣ ਲਈ ਇਹ ਜੋ ਅੰਨ੍ਹਾ ਤਸ਼ੱਦਦ ਢਾਹੁੰਦੇ ਨੇ, ਉਸਦਾ 1% ਵੀ ਕਦੇ ਬਾਹਰ ਨਹੀਂ ਆਉਂਦਾ। ਦੂਜੇ ਪਾਸੇ ਸਾਡੇ ਵਿੱਚੋਂ ਹੀ ਕੁੱਝ ਚਵਲਾਂ ਕਿਸੇ ਫ਼ਿਲਮ ਵਿੱਚ ਇਨ੍ਹਾਂ ਦਾ ਕਿਰਦਾਰ ਦੇਖ ਜਾਂ ਸ਼ੋਸ਼ਲ-ਮੀਡੀਆ ਉੱਤੇ ਇਨ੍ਹਾਂ ਦਾ ਡਰਾਮਾ ਦੇਖ ਜ਼ਿੰਦਾਬਾਦ-ਜ਼ਿੰਦਾਬਾਦ ਕਰਨ ਲੱਗ ਜਾਂਦੀਆਂ ਨੇ। ਪਰ ਦਰਿੰਦੇ ਨੇ ਆਖ਼ਿਰ ਦਰਿੰਦਾ ਈ ਰਹਿਣਾ, ਕਮਾਨ ਚਾਹੇ ਮੀਰ ਮੰਨੂੰ ਦੀ ਹੋਵੇ ਚਾਹੇ ਓਡਵਾਇਰ ਦੀ ਚਾਹੇ ਇੰਦਰਾ ਡੈਣ, ਬੇਅੰਤਾ ਬੁੱਚੜ, ਗਿੱਲ ਜਾਂ ਕਿਸੇ ਹੋਰ ਦੀ, ਇਹ ਸਦਾ ਆਮ ਲੋਕਾਂ ਦੇ ਖੂਨ ਦੇ ਪਿਆਸੇ ਰਹਿੰਦੇ ਨੇ।